top of page
ਟੋਰੰਟੋ ਦੇ ਪੰਜਾਬੀ ਬੋਲਨ ਵਾਲੇ ਬਜ਼ੁਰਗਾਂ ਦੀ ਮਦਦ ਲਈ
To Help Punjabi speaking Seniors in Toronto
ਓਨਟਾਰੀਓ ਵਿੱਚ ਕੋਵਿਡ -19 (ਕੋਰੋਨਾਵਾਇਰਸ)
ਕੋਵਿਡ -19 ਇੱਕ ਘਾਤਕ ਬਿਮਾਰੀ ਹੋ ਸਕਦੀ ਹੈ. ਤੁਸੀਂ ਫੈਲਣ ਨੂੰ ਰੋਕਣ ਵਿੱਚ ਸਹਾਇਤਾ ਲਈ ਕਦਮ ਚੁੱਕ ਸਕਦੇ ਹੋ:
ਘਰ ਰਹੋ - ਜਾਨਾਂ ਬਚਾਓ ਅਤੇ ਦੂਸਰਿਆਂ ਨੂੰ ਜੋਖਮ ਵਿੱਚ ਨਾ ਪਾਓ.
ਸਰਵਜਨਕ ਆਵਾਜਾਈ, ਟੈਕਸੀਆਂ ਜਾਂ ਰਾਈਡਸ਼ੇਅਰਾਂ ਦੀ ਵਰਤੋਂ ਨਾ ਕਰੋ
ਕੰਮ, ਸਕੂਲ ਜਾਂ ਹੋਰ ਜਨਤਕ ਥਾਵਾਂ ਤੇ ਨਾ ਜਾਓ
ਤੁਹਾਡਾ ਡਾਕਟਰ ਤੁਹਾਨੂੰ ਦੱਸੇਗਾ ਜਦੋਂ ਘਰੋਂ ਬਾਹਰ ਜਾਣਾ ਸੁਰਖਿਅਤ ਹੈ
ਸਿਰਫ ਉਨ੍ਹਾਂ ਵਿਅਕਤੀਆਂ ਨੂੰ ਘਰ ਆਣ ਦੀ ਇਜ਼ਾਜ਼ਤ ਦਉ ਜੋ ਬਹੁਤ ਜਰੂਰੀ ਹਨ - ਜਿਵੇ ਕਿ ਸਿਹਤ ਸੰਭਾਲ ਲਈ ਅਤੇ ਗਰੋਸਰੀ ਵਾਸਤੇ
- ਲੋਕਾਂ ਨੂੰ ਸਮਾਜਿਕ ਹੋਣ ਲਈ ਨਾ ਬੁਲਾਓ.
- ਜ਼ਰੂਰੀ ਮੁਲਾਕਾਤਾਂ ਨੂੰ ਛੋਟਾ ਰੱਖੋ
- ਉਨ੍ਹਾਂ ਲੋਕਾਂ ਨੂੰ ਘਰ ਨਾ ਬੁਲਾਯੋ ਜੋ ਹਾਈ ਰਿਸ੍ਕ ਵਿੱਚ ਹਨ
ਆਪਣੇ ਘਰ ਵਿਚ ਆਉਣ ਵਾਲਿਆਂ ਦੀ ਗਿਣਤੀ ਸੀਮਿਤ ਰੱਖੋ
ਮਾਸਕ ਪਾ ਕੇ ਰੱਖੋ
-ਹਮੇਸ਼ਾ ਮਾਸਕ ਪਾ ਕੇ ਰੱਖੋ ਜਦੋ :
* ਤੁਸੀਂ ਆਪਣੇ ਡਾਕਟਰ ਨੂੰ ਮਿਲਣ ਲਈ ਜਾਂਦੇ ਹੋ
* ਤੁਸੀਂ ਕਿਸੇ ਹੋਰ ਵਿਅਕਤੀ ਤੋਂ ਦੋ ਮੀਟਰ ਤੋਂ ਘਟ ਫਾਂਸਲੇ ਵਿਚ ਹੋ